ਕਿਸਾਨਾਂ ਨੇ ਲੈ ਲਿਆ ਵੱਡਾ ਐਕਸ਼ਨ, ਲਓ ਜੀ! ਇਸ ਵਾਰ ਫਿਰ ਕਰ'ਤਾ ਉਹ ਕੰਮ, ਜਿਸ ਦਾ ਸਰਕਾਰਾਂ ਨੂੰ ਡਰ ਸੀ! |

2024-02-15 1

ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਅੱਜ ਪੰਜਾਬ ਵਿੱਚ ਵੱਡਾ ਐਕਸ਼ਨ ਹੋ ਰਿਹਾ ਹੈ। ਹਰਿਆਣਾ ਦੀਆਂ ਹੱਦਾਂ ਉਪਰ ਕਿਸਾਨਾਂ ਨਾਲ ਸਖਤੀ ਦੇ ਵਿਰੋਧ ਵਿੱਚ ਪੂਰੇ ਪੰਜਾਬ ਅੰਦਰ 5 ਘੰਟੇ ਲਈ ਸਾਰੇ ਟੋਲ ਪਲਾਜ਼ਿਆਂ ਨੂੰ ਫਰੀ ਕੀਤਾ ਜਾਏਗਾ ਤੇ ਰੇਲ ਆਵਾਜਾਈ ਠੱਪ ਰਹੇਗੀ। ਸੰਯੁਕਤ ਕਿਸਾਨ ਮੋਰਚਾ ਵੱਲੋਂ ਟੋਲ ਪਲਾਜ਼ੇ ਫਰੀ ਕੀਤੇ ਜਾਣਗੇ ਜਦੋਂਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰੇਲਾਂ ਰੋਕੀਆਂ ਜਾਣਗੀਆਂ।ਇਸ ਤਹਿਤ ਪੰਜਾਬ ਦਾ ਸਭ ਤੋਂ ਵੱਡਾ ਤੇ ਮਹਿੰਗਾ ਟੋਲ ਪਲਾਜ਼ਾ ਲਾਡੋਵਾਲ ਅੱਜ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਫਰੀ ਰਹੇਗਾ। ਇਸ ਦੇ ਨਾਲ ਹੀ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਰੇਲ ਲਾਈਨ ਉਪਰ ਵੀ ਅੱਜ ਆਵਾਜਾਈ ਠੱਪ ਹੋਏਗੀ। ਅੰਮ੍ਰਿਤਸਰ ਤੋਂ ਆਉਣ ਵਾਲੀਆਂ ਟ੍ਰੇਨਾਂ ਕਰੀਬ 5 ਘੰਟੇ ਦੀ ਦੇਰੀ ਨਾਲ ਲੁਧਿਆਣਾ ਪੁੱਜਣਗੀਆਂ। ਅੱਜ ਕਿਸਾਨ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਅੰਮ੍ਰਿਤਸਰ ਟ੍ਰੈਕ 'ਤੇ ਧਰਨਾ ਦੇਣਗੇ।
.
Farmers have taken a big action, please! This time again do the work, which the governments were afraid of!
.
.
.
#farmersprotest #kisanandolan #punjabnews
~PR.182~